Skip to main content

Sexual orientation and human rights (brochure)

ਜਿਨਸੀ ਝੁਕਾਅ ਦਾ ਕੀ ਅਰਥ ਹੈ?

"ਜਿਨਸੀ ਝੁਕਾਅ" ਇੱਕ ਨਿੱਜੀ ਵਿਸ਼ੇਸ਼ਤਾ ਹੈ ਜੋ ਇਸ ਗੱਲ ਦਾ ਹਿੱਸਾ ਬਣਦੀ ਹੈ ਕਿ ਤੁਸੀਂ ਕੌਣ ਹੋ। ਇਸ ਵਿੱਚ ਲੇਸਬਿਅਨ (ਸਮਲਿੰਗੀ ਔਰਤ) ਤੋਂ ਗੇਅ (ਸਮਲਿੰਗੀ ਪੁਰਸ਼), ਤੋਂ ਬਾਇਸੈਕਸੁਅਲ (ਦੋਵਾਂ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲੇ ਲੋਕ) ਅਤੇ ਹੈਟਰੋਸੇਕਸੁਅਲ (ਵਿਰੋਧੀ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲੇ ਲੋਕ) ਤਕ ਦੀ ਮਨੁੱਖੀ ਕਾਮੁਕਤਾ ਸ਼ਾਮਲ ਹੈ। 

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code) ਕੀ ਸੁਰੱਖਿਆ ਪੇਸ਼ ਕਰਦੀ ਹੈ?

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਇੱਕ ਕਾਨੂੰਨ ਹੈ ਜੋ ਓਨਟੈਰੀਓ ਵਿੱਚ ਹਰੇਕ ਵਿਅਕਤੀ ਨੂੰ ਬਰਾਬਰ ਹੱਕ ਅਤੇ ਮੌਕੇ ਦਿੰਦੀ ਹੈ ਅਤੇ ਉਹਨਾਂ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਨਿਯਮਾਵਲੀ ਕਿਸੇ ਵਿਅਕਤੀ ਦੇ ਜਿਨਸੀ ਝੁਕਾਅ ਜਾਂ ਉਹਨਾਂ ਦੀ ਵਿਵਾਹਕ ਦਰਜੇ ਦੇ ਕਾਰਨ ਕਿਸੇ ਨਾਲ ਵਿਤਕਰਾ ਕਰਨਾ ਜਾਂ ਉਸ ਨੂੰ ਪਰੇਸ਼ਾਨ ਕਰਨਾ ਗੈਰ-ਕਾਨੂੰਨੀ ਬਣਾਉਂਦੀ ਹੈ। ਇਸ ਵਿੱਚ ਸਮਾਨ ਲਿੰਗ ਦੇ ਰਿਸ਼ਤੇ ਸ਼ਾਮਲ ਹਨ।

ਇਹ ਵਿਤਕਰੇ ਅਤੇ ਪਰੇਸ਼ਾਨੀ ਤੋਂ ਮੁਕਤ ਹੋਣ ਦਾ ਹੱਕ ਰੁਜ਼ਗਾਰ, ਸੇਵਾਵਾਂ ਅਤੇ ਸਹੂਲਤਾਂ, ਰਹਿਣ ਦੇ ਸਥਾਨਾਂ ਅਤੇ ਰਿਹਾਇਸ਼, ਇਕਰਾਨਾਮਿਆਂ ਅਤੇ ਯੂਨੀਅਨਾਂ ਵਿੱਚ ਮੈਂਬਰਸ਼ਿਪਾਂ, ਵਪਾਰਕ ਜਾਂ ਵਿਵਸਾਇਕ ਐਸੋਸਿਏਸ਼ਨਾਂ ਤੇ ਲਾਗੂ ਹੁੰਦਾ ਹੈ।

ਇਹਨਾਂ ਖੇਤਰਾਂ ਵਿੱਚ ਕਿਸੇ ਵਿਅਕਤੀ ਨਾਲ ਗੈਰ-ਬਰਾਬਰ ਤਰੀਕੇ ਨਾਲ ਵਿਹਾਰ ਨਹੀਂ ਕੀਤਾ ਜਾ ਸਕਦਾ ਜਾਂ ਉਸ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਗੇਅ (ਸਮਲਿੰਗੀ ਪੁਰਸ਼), ਲੇਸਬਿਅਨ (ਸਮਲਿੰਗੀ ਔਰਤ), ਹੈਟਰੋਸੈਕਸੁਅਲ (ਵਿਰੋਧੀ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲਾ) ਜਾਂ ਬਾਇਸੈਕਸੁਅਲ (ਦੋਵਾਂ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲਾ) ਹੈ। ਇਸ ਕਾਰਨ ਕਰਕੇ ਵਿਤਕਰਾ ਕਰਨਾ ਵੀ ਗੈਰ-ਕਾਨੂੰਨੀ ਹੈ ਕਿਉਂਕਿ ਕੋਈ ਵਿਅਕਤੀ ਸਮਾਨ-ਲਿੰਗ ਵਾਲੇ ਰਿਸ਼ਤੇ ਵਿੱਚ ਹੈ।

ਜਿਨਸੀ ਝੁਕਾਅ ਦੇ ਅਧਾਰ ਤੇ ਵਿਤਕਰੇ ਤੋਂ ਨਿਯਮਾਵਲੀ ਦੀ ਸੁਰੱਖਿਆ ਦੇ ਹਿੱਸੇ ਵੱਜੋਂ ਸਮਲਿੰਗੀ-ਵਿਰੋਧੀ ਵਿਹਾਰ ਅਤੇ ਟਿੱਪਣੀਆਂ ਦੀ ਮਨਾਹੀ ਹੈ, ਭਾਵੇਂ ਪੀੜਿਤ ਵਿਅਕਤੀ ਦਾ ਜਿਨਸੀ ਝੁਕਾਅ ਕੋਈ ਵੀ ਹੋਵੇ, ਜਾਂ ਕੋਈ ਵੀ ਸਮਝਿਆ ਜਾਂਦਾ ਹੋਵੇ।

ਪਰੇਸ਼ਾਨ ਕਰਨਾ ਕੀ ਹੁੰਦਾ ਹੈ?

ਪਰੇਸ਼ਾਨ ਕਰਨਾ ਨੀਵਾਂ ਦਿਖਾਉਣ ਵਾਲੀਆਂ ਜਾਂ ਦੁੱਖ ਪਹੁੰਚਾਉਣ ਵਾਲੀਆਂ ਟਿੱਪਣੀਆਂ ਕਰਨਾ ਜਾਂ ਅਜਿਹੇ ਕੰਮ ਕਰਨਾ ਹੁੰਦਾ ਹੈ ਜੋ ਚੰਗੇ ਨਾ ਲਗਦੇ ਹੋਣ ਜਾਂ ਜਿਨ੍ਹਾਂ ਦੇ ਚੰਗਾ ਨਾ ਲੱਗਦੇ ਹੋਣ ਬਾਰੇ ਪਤਾ ਹੋਵੇ। ਇਸ ਦੀਆਂ ਕੁਝ ਉਦਾਹਰਨਾਂ ਇਹ ਹਨ:

  • ਇੱਕ ਮਕਾਨ-ਮਾਲਕ ਕਿਸੇ ਲੇਸਬਿਅਨ (ਸਮਲਿੰਗੀ ਔਰਤ) ਕਿਰਾਏਦਾਰ ਨੂੰ ਕਹਿੰਦਾ ਹੈ "ਜਾਓ ਆਪਣੇ ਵਰਗੇ ਲੋਕਾਂ ਨਾਲ ਰਹੋ ਕਿਉਂਕਿ ਤੂੰ ਇੱਥੇ ਦੇ ਲੋਕਾਂ ਵਰਗੀ ਨਹੀਂ ਹੈ।"
  • ਸਮਲਿੰਗੀ-ਵਿਰੋਧੀ ਚੁਟਕਲੇ ਜਾਂ ਕਿਸੇ ਵਿਅਕਤੀ ਦੇ ਜਿਨਸੀ ਝੁਕਾਅ ਜਾਂ ਸਮਾਨ-ਲਿੰਗ ਦੇ ਰਿਸ਼ਤੇ ਬਾਰੇ ਸੰਕੇਤ ਕਰਨੇ।
  • ਨਿਰਾਦਰ ਕਰਨ ਵਾਲੇ ਚਿੰਨ੍ਹ, ਵਿਅੰਗ ਚਿੱਤਰ, ਕਾਰਟੂਨ ਜਾਂ ਲਿਖਤਾਂ ਪ੍ਰਦਰਸ਼ਿਤ ਕਰਨੀਆਂ।

ਪਰੇਸ਼ਾਨੀ ਤਾਂ ਵੀ ਹੋ ਸਕਦੀ ਹੈ ਭਾਵੇਂ ਟਿੱਪਣੀਆਂ ਜਾਂ ਕਾਰਵਾਈਆਂ ਸਪੱਸ਼ਟ ਤੌਰ ਤੇ ਜਿਨਸੀ ਝੁਕਾਅ ਬਾਰੇ ਨਹੀਂ ਹਨ।

ਉਦਾਹਰਨ: ਕਿਸੇ ਕੰਮ ਦੇ ਸਥਾਨ ਤੇ ਜਿਸ ਦਾ ਸਮਲਿੰਗੀ-ਵਿਰੋਧੀ ਝੁਕਾਅ ਬਾਰੇ ਇਤਿਹਾਸ ਹੈ, ਸਿਰਫ਼ ਦੋ "ਬਾਹਰ ਹੋ ਗਏ" ਗੇਅ (ਸਮਲਿੰਗੀ ਪੁਰਸ਼) ਕਰਮਚਾਰੀਆਂ ਨੂੰ ਟਿੱਚਰ ਅਤੇ ਵਿਹਾਰਕ ਚੁਟਕਲਿਆਂ ਦਾ ਨਿਸ਼ਾਨ ਬਣਾਇਆ ਜਾਂਦਾ ਹੈ। ਅਤੀਤ ਵਿੱਚ, ਦੂਜੇ ਗੇਅ ਕਰਮਚਾਰੀਆਂ ਨੇ ਅਜਿਹੇ ਹੀ ਵਿਹਾਰ ਕਰਕੇ ਨੌਕਰੀ ਛੱਡੀ ਹੈ। ਹਾਲਾਤ ਦੇ ਅਧਾਰ ਤੇ, ਬਾਕੀ ਦੇ "ਬਾਹਰ ਹੋ ਗਏ" ਕਰਮਚਾਰੀ ਤਰਕ ਦੇ ਸਕਦੇ ਹਨ ਕਿ ਉਹਨਾਂ ਦੇ ਜਿਨਸੀ ਝੁਕਾਅ ਦੇ ਅਧਾਰ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਹਾਲਾਂਕਿ ਕਿਸੇ ਨੇ ਵੀ ਸਿੱਧੇ ਤੌਰ ਤੇ ਇਹ ਨਹੀਂ ਕਿਹਾ ਹੈ ਕਿ ਉਹ ਗੇਅ ਹਨ।

ਹਮੇਸ਼ਾਂ, ਕਾਨੂੰਨ ਦੇ ਵਿਰੁੱਧ ਬਣਨ ਲਈ ਅਣਉਚਿਤ ਵਿਹਾਰ ਦੇ ਬਾਰ-ਬਾਰ ਵਾਪਰਨ ਦੀ ਲੋੜ ਨਹੀਂ ਹੁੰਦੀ ਹੈ। ਕੋਈ ਇਕੱਲੀ ਘਟਨਾ ਵੀ ਸ਼ਾਇਦ ਕਾਫੀ ਗੰਭੀਰ ਹੋ ਸਕਦੀ ਹੈ।

ਕੁਝ ਵਾਤਾਵਰਨਾਂ ਵਿੱਚ, ਸਮਲਿੰਗੀ-ਵਿਰੋਧੀ ਟਿੱਪਣੀਆਂ ਸ਼ਾਇਦ ਆਮ ਹੋ ਸਕਦੀਆਂ ਹਨ, ਅਤੇ ਲੋਕ ਮੰਨ ਲੈਂਦੇ ਹਨ ਕਿ ਉੱਥੇ ਹਰ ਕੋਈ ਹੈਟਰੋਸੈਕਸੁਅਲ ਹੈ। ਪਰ ਅਕਸਰ ਅਜਿਹਾ ਨਹੀਂ ਹੁੰਦਾ ਹੈ, ਅਤੇ "ਉਹ ਗੇਅ ਵਰਗਾ ਹੈ" ਵਰਗੀਆਂ ਟਿੱਪਣੀਆਂ ਉਹਨਾਂ ਲੋਕਾਂ ਨੂੰ ਦੁੱਖ ਅਤੇ ਤਣਾਉ ਪਹੁੰਚਾ ਸਕਦੀਆਂ ਹਨ ਜਿਨ੍ਹਾਂ ਨੇ ਜ਼ਾਹਿਰ ਨਹੀਂ ਕੀਤਾ ਹੈ ਕਿ ਉਹਨਾਂ ਦਾ ਜਿਨਸੀ ਝੁਕਾਅ ਵੱਖਰਾ ਹੈ।

ਰੁਜ਼ਗਾਰਦਾਤਿਆਂ, ਰਿਹਾਇਸ਼ ਮੁਹੱਈਆ ਕਰਨ ਵਾਲਿਆਂ, ਸੇਵਾ ਮੁਹੱਈਆ ਕਰਨ ਵਾਲਿਆਂ ਅਤੇ ਦੂਜਿਆਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦਾ ਮਾਹੌਲ ਅਤੇ ਸੇਵਾਵਾਂ ਵਿਤਕਰੇ ਅਤੇ ਪਰੇਸ਼ਾਨੀ ਤੋਂ ਮੁਕਤ ਹੋਣ। ਜੇ ਉਹਨਾਂ ਨੂੰ ਜਿਨਸੀ ਝੁਕਾਅ ਜਾਂ ਸਮਾਨ-ਲਿੰਗ ਦੇ ਸਬੰਧਾਂ ਦੇ ਅਧਾਰ ਤੇ ਪਰੇਸ਼ਾਨ ਕਰਨ ਵਾਲੇ ਵਿਹਾਰ ਬਾਰੇ ਪਤਾ ਹੋਵੇ ਜਾਂ ਪਤਾ ਹੋਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਇਸ ਕਾਰਵਾਈ ਵਿੱਚ ਸਮਲਿੰਗੀ-ਵਿਰੋਧੀ ਭਾਸ਼ਾ ਦੀ ਇਜਾਜ਼ਤ ਨਾ ਦੇਣਾ ਸ਼ਾਮਲ ਹੈ ਭਾਵੇਂ ਕੋਈ ਵੀ ਇਸਦੇ ਬਾਰੇ ਸ਼ਿਕਾਇਤ ਨਹੀਂ ਕਰਦਾ ਹੈ।

ਵਿਤਕਰਾ ਕਦੋਂ ਹੁੰਦਾ ਹੈ?

ਵਿਤਕਰਾ ਉਸ ਵੇਲੇ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨਾਲ ਜਿਨਸੀ ਝੁਕਾਅ ਜਾਂ ਸਮਾਨ-ਲਿੰਗ ਦੇ ਰਿਸ਼ਤੇ ਕਾਰਨ ਗੈਰ-ਬਰਾਬਰ ਤਰੀਕੇ ਨਾਲ ਜਾਂ ਵੱਖਰੇ ਤਰੀਕੇ ਨਾਲ ਵਿਹਾਰ ਕੀਤਾ ਜਾਂਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਉਸ ਵਿਅਕਤੀ ਨੂੰ ਮੁਸ਼ਕਲ ਹੁੰਦੀ ਹੈ। ਦੂਜੇ ਲੋਕਾਂ ਨੂੰ ਜਿਨਸੀ ਝੁਕਾਅ ਦੇ ਕਾਰਨ ਵਿਤਕਰਾ ਕਰਨ ਲਈ ਕਹਿਣਾ ਵੀ ਕਾਨੂੰਨ ਦੇ ਵਿਰੁੱਧ ਹੈ। ਵਿਤਕਰਾ ਕਿਸੇ ਵਿਅਕਤੀ ਦੀਆਂ ਕਾਰਵਾਈਆਂ ਜਾਂ ਕਿਸੇ ਸੰਗਠਨ ਦੇ ਨਿਯਮਾਂ ਅਤੇ ਨੀਤੀਆਂ ਦੇ ਨਤੀਜੇ ਵੱਜੋਂ ਹੋ ਸਕਦਾ ਹੈ।

ਉਦਾਹਰਨ: ਕਿਸੇ ਕਰਮਚਾਰੀ ਦੇ ਜਿਨਸੀ ਝੁਕਾਅ ਜਾਂ ਸਮਾਨ-ਲਿੰਗ ਦੇ ਰਿਸ਼ਤੇ ਕਾਰਨ ਉਸ ਨੂੰ ਤਰੱਕੀ ਜਾਂ ਸਿਖਲਾਈ ਦੇਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ, ਜਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।

ਉਦਾਹਰਨ: ਕਿਸੇ ਕੰਪਨੀ ਦੀ ਸਿਹਤ ਬੀਮਾ ਯੋਜਨਾ ਸਮਾਨ-ਲਿੰਗ ਵਾਲੇ ਸਾਥੀ ਦੀ ਬਜਾਏ ਕਿਸੇ ਵਿਪਰੀਤ ਲਿੰਗ ਵਾਲੇ ਸਾਥੀ ਦੀਆਂ ਜਰੂਰਤਾਂ ਨੂੰ ਬੀਮਾ ਵਿਚ ਕਵਰ ਕਰਦੀ ਹੈ।

ਲੋਕਾਂ ਦੇ ਜਿਨਸੀ ਝੁਕਾਅ ਦੇ ਕਾਰਨ ਉਹਨਾਂ ਨੂੰ ਸੇਵਾਵਾਂ ਦੇਣ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ, ਇਸ ਬਾਰੇ ਧਿਆਨ ਦਿੱਤੇ ਬਿਨਾਂ ਕਿ ਸੇਵਾ ਪ੍ਰਦਾਤਾ ਜਾਂ ਦੂਜੇ ਗਾਹਕ ਕਿਵੇਂ ਮਹਿਸੂਸ ਕਰਦੇ ਹਨ।

ਉਦਾਹਰਨ: ਕੋਈ ਰੈਸਟੋਰੈਂਟ ਸਮਾਨ-ਲਿੰਗ ਦੇ ਜੋੜਿਆਂ ਨੂੰ ਸੇਵਾ ਨਹੀਂ ਦਿੰਦਾ ਹੈ, ਕਿਉਂਕਿ ਮੈਨੇਜਰ ਸੋਚਦਾ ਹੈ ਕਿ ਦੂਜੇ ਗਾਹਕ ਉਹਨਾਂ ਨੂੰ ਦੇਖਣਾ ਪਸੰਦ ਨਹੀਂ ਕਰਨਗੇ।

ਪਰੇਸ਼ਾਨੀ ਦੇ ਨਤੀਜੇ ਵੱਜੋਂ ਹਿੰਸਾ ਹੋ ਸਕਦੀ ਹੈ

ਚੁੱਪ ਰਹਿਣ ਜਾਂ ਕੁਝ ਨਾ ਕਰਨ ਨਾਲ ਆਮ ਤੌਰ ਤੇ ਪਰੇਸ਼ਾਨੀ ਦੂਰ ਨਹੀਂ ਹੋਵੇਗੀ, ਅਤੇ ਕਦੇ-ਕਦੇ ਅਜਿਹੇ ਵਿਹਾਰ ਦੇ ਨਤੀਜੇ ਵੱਜੋਂ ਹਿੰਸਾ ਹੋ ਸਕਦੀ ਹੈ। ਜੇ ਤੁਸੀਂ ਬੇਆਰਾਮ ਮਹਿਸੂਸ ਕਰਦੇ ਹੋ, ਤਾਂ ਇਸਦੇ ਬਾਰੇ ਅਧਿਕਾਰਕ ਸਥਿਤੀ ਵਾਲੇ ਵਿਅਕਤੀ (ਕੋਈ ਸੁਪਰਵਾਈਜ਼ਰ, ਸਟੋਰ ਦਾ ਮਾਲਕ ਆਦਿ) ਨਾਲ ਗੱਲ ਕਰੋ।

ਤੁਸੀਂ ਸ਼ਿਕਾਇਤ, ਜਿਸ ਨੂੰ ਹੁਣ ਦਰਖਾਸਤ ਕਿਹਾ ਜਾਂਦਾ ਹੈ, ਦਾਇਰ ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਸੰਪਰਕ ਕਰ ਸਕਦੇ ਹੋ। ਜੇ ਪਰੇਸ਼ਾਨ ਕਰਨ ਵਾਲਾ ਵਿਹਾਰ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਖਤਰੇ ਵਿੱਚ ਹੋ ਜਾਂ ਇਸਦੇ ਨਤੀਜੇ ਵੱਜੋਂ ਹਿੰਸਾ ਹੁੰਦੀ ਹੈ, ਤਾਂ ਪੁਲੀਸ ਨੂੰ ਬੁਲਾਓ।

ਵਧੇਰੇ ਜਾਣਕਾਰੀ ਲਈ

ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਜਿਨਸੀ ਝੁਕਾਅ ਦੇ ਕਾਰਨ ਵਿਤਕਰੇ ਅਤੇ ਪਰੇਸ਼ਾਨ ਕਰਨ ਬਾਰੇ ਨੀਤੀ (Policy on Discrimination and Harassment because of Sexual Orientation) ਅਤੇ ਹੋਰ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।

ਮਨੁੱਖੀ ਹੱਕਾਂ ਸਬੰਧੀ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca

ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca 

ISBN/ISSN
PRINT: 978-1-4435-7575-1 | HTML: 978-1-4435-7576-8 | PDF: 978-1-4435-7577-5
Attachments