Skip to main content

Human rights in housing: an overview for landlords (brochure)

ਰਿਹਾਇਸ਼ ਇੱਕ ਮਨੁੱਖੀ ਹੱਕ ਹੈ

ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਕਨੇਡਾ ਵਿਚਲੇ ਲੋਕ ਉਹ ਰਿਹਾਇਸ਼ ਹਾਸਲ ਕਰ ਸਕਦੇ ਹੋਣੇ ਚਾਹੀਦੇ ਹਨ ਜਿਹੜੀ ਉਨ੍ਹਾਂ ਨੂੰ ਵਾਰਾ ਖਾਵੇ। ਇਸ ਦੀ ਪ੍ਰਾਪਤੀ ਲਈ ਓਨਟੇਰੀਓ ਵਿੱਚ Human Rights Code (ਮਨੁੱਖੀ ਹੱਕਾਂ ਦੀ ਨੇਮਾਵਲੀ) ਤਹਿਤ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ (ਜਾਂ ਰਿਹਾਇਸ਼ ਪ੍ਰਦਾਨ ਕਰਨ ਵਾਲਿਆਂ) ਦੇ ਹੱਕ ਅਤੇ ਜਿੰਮੇਵਾਰੀਆਂ ਹੁੰਦੇ ਹਨ।

ਨੇਮਾਵਲੀ  ਤਹਿਤ ਹਰ ਕਿਸੇ ਦਾ ਹੱਕ ਹੈ ਕਿ ਰਿਹਾਇਸ਼ ਦੇ ਮਾਮਲੇ ਵਿੱਚ ਉਸ ਨਾਲ ਵਿਤਕਰੇ ਅਤੇ ਤੰਗ ਕੀਤੇ ਜਾਣ ਤੋਂ ਰਹਿਤ, ਬਰਾਬਰੀ ਵਾਲਾ ਸਲੂਕ ਹੋਵੇ। ਇੱਕ ਮਕਾਨ ਮਾਲਕ ਵਜੋਂ ਇਹ ਗੱਲ ਪੱਕੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿਹੜੀ ਰਿਹਾਇਸ਼ ਤੁਸੀਂ ਚਲਾਉਂਦੇ ਹੋ, ਉਹ ਵਿਤਕਰੇ ਅਤੇ ਤੰਗ ਕੀਤੇ ਜਾਣ ਦੀ ਘਟਨਾਵਾਂ ਤੋਂ ਮੁਕਤ ਹੋਵੇ।

ਹੇਠਾਂ ਦਰਜ ਆਧਾਰਾਂ `ਤੇ ਕਿਸੇ ਨੂੰ ਮਕਾਨ ਦੇਣ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ, ਮਕਾਨ ਮਾਲਕਾਂ ਵੱਲੋਂ ਜਾਂ ਦੂਸਰੇ ਕਿਰਾਏਦਾਰਾਂ ਵੱਲੋਂ ਤੰਗ ਨਹੀਂ ਕੀਤਾ ਜਾ ਸਕਦਾ, ਜਾਂ ਕਿਸੇ ਹੋਰ ਤਰ੍ਹਾਂ ਅਨਿਆਂ ਭਰਿਆ ਸਲੂਕ ਨਹੀਂ ਕੀਤਾ ਜਾ ਸਕਦਾ:

  • ਨਸਲ, ਰੰਗ ਜਾਂ ਨਸਲੀ ਪਿਛੋਕੜ
  • ਧਾਰਮਿਕ ਖਿਆਲਾਂ ਜਾਂ ਰਵਾਇਤਾਂ
  • ਵੰਸ਼, ਜਿਸ ਵਿੱਚ ਐਬਉਰਿਜਨਲ ਵੰਸ਼ ਦੇ ਲੋਕ ਸ਼ਾਮਲ ਹਨ
  • ਮੂਲ ਪਿਛੋਕੜ
  • ਸਿਟੀਜ਼ਨਿਸ਼ਪ, ਜਿਸ ਵਿੱਚ ਰਫਿਊਜੀ ਦੀ ਹੈਸੀਅਤ ਹੋਣਾ ਸ਼ਾਮਲ ਹੈ ‘
  • ਲਿੰਗ (ਸਮੇਤ ਗਰਭਵਤੀ ਹੋਣ ਅਤੇ ਜਿਨਸ ਦੀ ਸ਼ਨਾਖਤ ਦੇ)
  • ਪਰਿਵਾਰਕ ਹੈਸੀਅਤ
  • ਸ਼ਾਦੀ-ਸ਼ੁਦਾ ਹੋਣ ਦੀ ਹੈਸੀਅਤ, ਸਮੇਤ ਕਿਸੇ ਸਮਲਿੰਗੀ ਸਾਥੀ ਦੇ   
  • ਅਪਾਹਜਤਾ
  • ਜਿਨਸੀ ਰੁਝਾਨ
  • ਉਮਰ, ਸਮੇਤ 16 ਜਾਂ 17 ਸਾਲਾਂ ਦੀ ਉਮਰ ਵਾਲਿਆਂ ਦੇ ਜੋ ਹੁਣ ਆਪਣੇ ਮਾਪਿਆਂ ਨਾਲ ਨਾ ਰਹਿੰਦੇ ਹੋਣ
  • ਸਰਕਾਰੀ ਇਮਦਾਦ ਲੈਂਦੇ ਹੋਣਾ।

ਜੇ ਉਪ੍ਰੋਕਤ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ hox ਕਾਰਣ ਕਿਸੇ ਨਾਲ ਵਿਤਕਰਾ ਹੁੰਦਾ ਹੋਵੇ, ਤਾਂ ਵੀ ਉਸ ਨੂੰ ਹਿਫਾਜ਼ਤ ਦਿੱਤੀ ਜਾਂਦੀ ਹੈ।

ਰਿਹਾਇਸ਼ ਨਾਲ ਸੰਬੰਧਤ ਹੱਕ ਕਿੱਥੇ ਲਾਗੂ ਹੁੰਦੇ ਹਨ?    

ਬਿਨਾ ਵਿਤਕਰੇ ਦੇ ਬਰਾਬਰੀ ਵਾਲਾ ਸਲੂਕ ਕੀਤੇ ਜਾਣ ਦਾ ਹੱਕ ਉਦੋਂ ਲਾਗੂ ਹੁੰਦਾ ਹੈ ਜਦੋਂ ਕੋਈ ਮਕਾਨ ਕਿਰਾਏ `ਤੇ ਲਿਆ ਜਾਂ ਖਰੀਦਿਆ ਜਾਵੇ (ਮਿਸਾਲ ਵਜੋਂ, ਕਿਸੇ ਉੱਚੀ ਇਮਾਰਤ, ਕੰਡੋ, ਕੋ-ਅੱਪ ਵਿੱਚ ਜਾਂ ਕੋਈ ਮਕਾਨ)। ਇਹ ਹੱਕ ਕਿਰਾਏਦਾਰਾਂ ਨੂੰ ਚੁਣਨ ਜਾਂ ਕੱਢਣ, ਵਸੇਬੇ ਨਾਲ ਸੰਬੰਧਤ ਨਿਯਮਾਂ ਅਤੇ ਕਾਨੂੰਨਾਂ, ਮੁਰੰਮਤਾਂ, ਸੰਬੰਧਤ ਸੇਵਾਵਾਂ ਅਤੇ ਸਹੂਲਤਾਂ ਦੀ ਵਰਤੋਂ, ਅਤੇ ਅਹਾਤੇ ਦਾ ਆਮ ਆਨੰਦ ਮਾਣਨ `ਤੇ ਵੀ ਲਾਗੂ ਹੁੰਦਾ ਹੈ।

ਇੱਕ ਮਕਾਨ ਮਾਲਕ ਜਾਂ ਰਿਹਾਇਸ਼ ਪ੍ਰਦਾਨ ਕਰਨ ਵਾਲੇ ਦੀ ਹੈਸੀਅਤ ਵਿੱਚ ਤੁਸੀਂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੁੰਦੇ ਹੋ ਜਿਨ੍ਹਾਂ ਸਿਰ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਕਿਰਾਏਦਾਰਾਂ ਦੇ ਮਨੁੱਖੀ ਹੱਕਾਂ ਦਾ ਸਤਿਕਾਰ ਕੀਤਾ ਜਾਵੇ। ਸਰਕਾਰੀ ਵਿਧਾਨਕਾਰਾਂ, ਨੀਤੀਘਾੜਿਆਂ, ਵਿਉਂਤਕਾਰਾਂ ਅਤੇ ਪ੍ਰੋਗਰਾਮ ਡਿਜ਼ਾਈਨਰਾਂ, ਟ੍ਰਿਬਿਊਨਲਾਂ ਅਤੇ ਅਦਾਲਤਾਂ ਲਈ ਇਹ ਗੱਲ ਪੱਕੀ ਕਰਨਾ ਵੀ ਲਾਜ਼ਮੀ ਹੁੰਦਾ ਹੈ ਕਿ ਉਨ੍ਹਾਂ ਦੀਆਂ ਸਰਗਰਮੀਆਂ, ਨੀਤੀਆਂ ਅਤੇ ਫੈਸਲੇ ਰਿਹਾਇਸ਼ ਦੇ ਸੰਬੰਧ ਵਿੱਚ ਵਿਤਕਰੇ ਦੇ ਮੁੱਦਿਆਂ ਨੂੰ ਸੰਬੋਧਤ ਹੋਣ।

ਕਿਰਾਏਦਾਰ ਚੁਣਨਾ

ਨੇਮਾਵਲੀ ਵਿੱਚ ਦੱਸਿਆ ਹੈ ਕਿ ਕਿਹੜੀਆਂ ਕਾਰੋਬਾਰੀ ਰਵਾਇਤਾਂ ਪ੍ਰਵਾਨਤ ਹਨ ਅਤੇ ਕਿਰਾਏਦਾਰ ਚੁਣਨ ਵੇਲ਼ੇ ਤੁਸੀਂ ਕਿਹੜੀ ਜਾਣਕਾਰੀ ਮੰਗ ਸਕਦੇ ਹੋ:  

  • ਕਿਰਾਏਦਾਰੀ ਦਾ ਪਿਛੋਕੜ, ਕ੍ਰੈਡਿਟ ਰੈਫਰੈਂਸ ਅਤੇ/ਜਾਂ ਕ੍ਰੈਡਿਟ ਚੈਕਾਂ ਦੀ ਮੰਗ ਕੀਤੀ ਜਾ ਸਕਦੀ ਹੈ। ਕਿਰਾਏਦਾਰੀ ਜਾਂ ਕ੍ਰੈਡਿਟ ਦਾ ਲੇਖਾ ਨਾ ਹੋਣ ਨੂੰ ਨਾਂਹ-ਪੱਖੀ ਮੱਦ ਨਹੀਂ ਸਮਝਿਆ ਜਾਣਾ ਚਾਹੀਦਾ।  
  • qusIN ਆਮਦਨ ਬਾਰੇ ਪੁੱਛ ਸਕਦੇ ਹੋ ਪਰ ਤੁਹਾਡੇ ਲਈ ਕਿਰਾਏਦਾਰੀ ਰਹੀ ਹੋਣ ਦੇ ਲੇਖੇ, ਕ੍ਰੈਡਿਟ ਹਵਾਲੇ ਅਤੇ ਕ੍ਰੈਡਿਟ ਚੈਕਾਂ ਵਰਗੀ ਕਿਸੇ ਵੀ ਉਪਲਬਧ ਜਾਣਕਾਰੀ ਬਾਰੇ [ਜਿਵੇਂ ਕਿ Equifax Canada (ਇਕੂਈਫੈਕਸ ਕੈਨੇਡਾ) ਤੋਂ] ਪੁੱਛਣਾ ਅਤੇ ਇਸ `ਤੇ ਨਾਲੋ-ਨਾਲ ਗੌਰ ਕਰਨਾ ਵੀ ਲਾਜ਼ਮੀ ਹੁੰਦਾ ਹੈ।
  • ਆਮਦਨ ਬਾਰੇ ਜਾਣਕਾਰੀ ਨੂੰ ਇਕੱਲਿਆਂ ਉਦੋਂ ਹੀ ਵਿਚਾਰਿਆ ਜਾਣਾ ਚਾਹੀਦਾ ਹੈ ਜਦੋਂ ਹੋਰ ਕੋਈ ਵੀ ਜਾਣਕਾਰੀ ਉਪਲਬਧ ਨਾ ਹੋਵੇ।
  • ਆਮਦਨ ਬਾਰੇ ਜਾਣਾਕਰੀ ਦੀ ਵਰਤੋਂ ਤੁਸੀਂ ਸਿਰਫ਼ ਇਹ ਗੱਲ ਤੈਅ ਕਰਨ ਲਈ ਹੀ ਕਰ ਸਕਦੇ ਹੋ ਕਿ ਵਿਅਕਤੀ ਕੋਲ ਕਿਰਾਇਆ ਦੇਣ ਜੋਗੀ ਚੋਖੀ ਆਮਦਨ ਹੋਵੇ। ਜੇ ਤੁਸੀਂ ਸਰਕਾਰੀ ਮਦਦ ਵਾਲੀ ਰਿਹਾਇਸ਼ ਮੁਹੱਈਆ ਨਹੀਂ ਕਰ ਰਹੇ ਤਾਂ ਕਿਰਾਏ ਅਤੇ ਆਮਦਨ ਦਰਮਿਆਨ 30% ਦੀ ਹੱਦਬੰਦੀ ਵਰਗੇ ਕਿਸੇ ਅਨੁਪਾਤ ਨੂੰ ਲਾਗੂ ਕਰਨਾ ਗੈਰ-ਕਾਨੂੰਨੀ ਹੁੰਦਾ ਹੈ।
  • ਪਟਾ ਲਿਖਣ ਲਈ ਤੁਸੀਂ ਕਿਸੇ “ਗਰੰਟਰ” ਦੇ ਦਸਤਖ਼ਤਾਂ ਦੀ ਮੰਗ ਕਰ ਸਕਦੇ ਹੋ ਪਰ ਕੇਵਲ ਉਸ ਸੂਰਤ ਵਿੱਚ ਜਦੋਂ ਇਹ ਸ਼ਰਤ ਸਾਰੇ ਕਿਰਾਏਦਾਰਾਂ ਲਈ ਹੋਵੇ, ਨਾ ਸਿਰਫ਼ ਹਾਲੀਆ ਇਮੀਗ੍ਰੈਟਾਂ ਜਾਂ ਵੈਲਫੇਅਰ ਲੈਣ ਵਾਲਿਆਂ ਵਰਗੇ ਲੋਕਾਂ ਲਈ ਜਿਨ੍ਹਾਂ ਦੀ ਸ਼ਨਾਖਤ ਨੇਮਾਵਲੀ ਵਿੱਚ ਦੱਸੇ ਆਧਾਰਾਂ ਤਹਿਤ ਕੀਤੀ ਜਾਂਦੀ ਹੋਵੇ।

ਕਿਰਾਏਦਾਰਾਂ ਦੀਆਂ ਲੋੜਾਂ ਦੀ ਵਿਵਸਥਾ

ਜੇ ਨੇਮਾਵਲੀ ਵਿੱਚ ਦੱਸੇ ਆਧਾਰਾਂ ਤਹਿਤ ਕਿਰਾਏਦਾਰਾਂ ਦੀਆਂ ਲੋੜਾਂ ਅਸਲੀ ਹੋਣ, ਕਿਰਾਏਦਾਰਾਂ ਲਈ ਵਿਵਸਥਾ ਕਰਨਾ (ਜੋ ਵੀ ਉਨ੍ਹਾਂ ਦੀਆਂ ਖਾਸ ਲੋੜਾਂ ਹੋਣ, ਉਨ੍ਹਾਂ ਨੂੰ ਪੂਰਾ ਕਰਨਾ), ਤੁਹਾਡਾ ਕਾਨੂੰਨੀ ਫਰਜ਼ ਬਣ ਜਾਂਦਾ ਹੈ। ਤੁਹਾਨੂੰ ਖ਼ਰਚ, ਧਨ ਦੇ ਬਾਹਰੀ ਸਾਧਨਾਂ ਜਾਂ ਸਿਹਤ ਅਤੇ ਸਲਾਮਤੀ ਦੇ ਸਰੋਕਾਰਾਂ ਦੇ ਆਧਾਰਾਂ ਪੱਖੋਂ “ਨਾਮੁਨਾਸਬ ਔਖਿਆਈ” ਦੀ ਹੱਦ ਤਕ ਇਹ ਵਿਵਸਥਾ ਕਰਨੀ ਪੈਂਦੀ ਹੈ।

ਮਿਸਾਲ ਵਜੋਂ, ਅਪਾਹਜਤਾ ਵਾਲੇ ਕਿਸੇ ਕਿਰਾਏਦਾਰ ਲਈ ਹੋ ਸਕਦਾ ਹੈ ਤੁਹਾਨੂੰ ਮਕਾਨ ਵਿੱਚ, ਇਮਾਰਤ ਦੇ ਕਿਸੇ ਦੁਆਰ ਵਿੱਚ, ਫੁੱਟਪਾਥਾਂ ਜਾਂ ਪਾਰਕਿੰਗ ਖੇਤਰਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਪਵੇ।

ਕਈ ਕਿਰਾਏਦਾਰਾਂ ਲਈ ਬਦਲਦੇ ਪਰਿਵਾਰਕ ਹਾਲਾਤ ਜਾਂ ਧਾਰਮਿਕ ਰਵਾਇਤਾਂ ਕਾਰਣ ਨਿਯਮਾਂ ਅਤੇ ਰਵਾਇਤਾਂ ਵਿੱਚ ਤਬਦੀਲੀਆਂ ਦੀ ਲੋੜ ਪੈ ਸਕਦੀ ਹੈ। ਕਈ ਵਾਰੀ ਕੋਈ ਕਿਰਾਏਦਾਰ ਜੋ ਬਿਮਾਰ ਹੋਵੇ, ਜਾਂ ਦੂਜਿਆਂ ਲਈ ਖਲਲ਼ ਪੈਦਾ ਕਰੇ (ਕਿਸੇ ਅਪਾਹਜਤਾ ਕਾਰਣ ਜਾਂ ਇਸ ਗੱਲ ਕਰ ਕੇ ਕਿ ਉਹ ਵਿਅਕਤੀ ਖੁਦ ਵੀ ਵਿਤਕਰੇ ਦਾ ਸ਼ਿਕਾਰ ਹੋਣ ਕਰ ਕੇ), ਹੋ ਸਕਦਾ ਹੈ ਉਸ ਨੂੰ ਮਦਦ ਦੀ ਲੋੜ ਹੋਵੇ। ਇਹ ਵੇਖਣ ਲਈ ਤੁਹਾਨੂੰ ਆਪਣੀ ਭੂਮਿਕਾ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਕਿ ਕੀ ਹਾਲਾਤ ਦਰੁਸਤ ਕਰਨ ਲਈ ਮਕਾਨ ਮਾਲਕ ਦੀ ਹੈਸੀਅਤ ਵਿੱਚ ਤੁਸੀਂ ਕੁੱਝ ਕਰ ਸਕਦੇ ਹੋ।

ਤੁਹਾਨੂੰ ਇਸ ਵਿਵਸਥਾ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਸਭ ਤੋਂ ਵਧੀਆ ਹੱਲ ਲੱਭਣ ਲਈ ਕਿਰਾਏਦਾਰਾਂ ਨਾਲ ਸੁਹਿਰਦਤਾਪੂਰਵਕ ਰਲ਼ ਕੇ ਕੰਮ ਕਰਨਾ ਚਾਹੀਦਾ ਹੈ। ਜੇ ਤੁਹਾਡਾ ਕਿਰਾਏਦਾਰ ਤੁਹਾਨੂੰ ਕੋਈ ਮੈਡੀਕਲ ਜਾਂ ਹੋਰ ਨਿਜੀ ਜਾਣਕਾਰੀ ਦੇਵੇ ਤਾਂ ਤੁਹਾਡੇ ਲਈ ਇਸ ਨੂੰ ਗੁਪਤ ਰੱਖਣਾ ਲਾਜ਼ਮੀ ਹੁੰਦਾ ਹੈ। 

ਜਿੰਨ੍ਹੀ ਜਲਦੀ ਹੋ ਸਕੇ, ਮਕਾਨ ਮਾਲਕਾਂ ਲਈ ਕਿਰਾਏਦਾਰਾਂ ਨਾਲ ਰਲ਼ ਕੇ ਯਤਨ ਕਰਦਿਆਂ ਸਭ ਤੋਂ ਮੁਨਾਸਬ ਵਿਵਸਥਾ ਸਥਾਪਤ ਕਰਨਾ ਜ਼ਰੂਰੀ ਹੈ। ਜੇ ਬਿਨਾ ਨਾਮੁਨਾਸਬ ਔਖਿਆਈ ਪੈਦਾ ਕੀਤਿਆਂ ਇੰਝ ਨਾ ਕੀਤਾ ਜਾ ਸਕੇ, ਜਾਂ ਇੰਝ ਕਰਨ ਲਈ ਲੰਮਾ ਸਮਾਂ ਲੱਗੇ, ਤੁਹਾਡੇ ਲਈ ਅੰਤਰਿਮ ਜਾਂ ਸਭ ਤੋਂ ਸਹੀ ਤੋਂ ਘੱਟ ਜੋ ਵੀ ਵਿਵਸਥਾ ਹੋ ਸਕੇ, ਕਰਨੀ ਜ਼ਰੂਰੀ ਹੈ।

ਰਿਹਾਇਸ਼ ਦੇ ਮਾਮਲੇ ਵਿੱਚ ਖਾਸ ਪ੍ਰੋਗਰਾਮ ਅਤੇ ਹਾਲਾਤ

ਨੇਮਾਵਲੀ ਤਹਿਤ, ਨੇਮਾਵਲੀ ਵਿੱਚ ਦਰਜ ਆਧਾਰਾਂ ਮੁਤਾਬਕ ਮਹਿਰੂਮ ਵਿਅਕਤੀਆਂ ਦੇ ਗਰੁੱਪ ਦੀ ਮਦਦ ਲਈ ਖਾਸ ਪ੍ਰੋਗਰਾਮ ਕਰਨ ਦੀ ਇਜਾਜ਼ਤ ਹੈ ਜਦੋਂ ਤਕ ਇਹ ਪ੍ਰੋਗਰਾਮ ਨੇਮਾਵਲੀ ਵੱਲੋਂ ਦੱਸੀਆਂ ਸ਼ਰਤਾਂ ਦੀ ਪਾਲਣਾ ਕਰਨ। ਉਦਾਹਰਣਾਂ ਵਿੱਚ ਬਿਰਧ ਵਿਅਕਤੀਆਂ, ਅਪਾਹਜ ਵਿਅਕਤੀਆਂ ਜਾਂ ਯੂਨੀਵਰਸਿਟੀ ਵਿਦਿਆਰਥੀਆਂ ਲਈ ਵਿਉਂਤੀਆਂ ਰਿਹਾਇਸ਼ਾਂ ਤਿਆਰ ਕਰਨਾ ਸ਼ਾਮਲ ਹੈ।

ਨੇਮਾਵਲੀ ਕਦੋਂ ਲਾਗੂ ਨਹੀਂ ਹੁੰਦੀ

ਜੇ ਤੁਹਾਡਾ ਮਕਾਨ ਮਾਲਕ ਨਾਲ ਜਾਂ ਕਿਸੇ ਹੋਰ ਕਿਰਾਏਦਾਰ ਨਾਲ “ਸ਼ਖਸੀਅਤ ਦਾ ਮਤ-ਭੇਦ”, ਜਿਹੜਾ ਨੇਮਾਵਲੀ ਦੇ ਕਿਸੇ ਆਧਾਰ ਤਹਿਤ ਨਾ ਹੋਵੇ ਤਾਂ ਨੇਮਾਵਲੀ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ, ਜੇ ਤੁਸੀਂ ਮਕਾਨ ਮਾਲਕ ਨਾਲ ਜਾਂ ਮਕਾਨ ਮਾਲਕ ਦੇ ਪਰਿਵਾਰ ਨਾਲ ਗੁਸਲਖਾਨਾ ਜਾਂ ਰਸੋਈ ਸਾਂਝੀ ਵਰਤਦੇ ਹੋ, ਤਾਂ ਵੀ ਨੇਮਾਵਲੀ ਲਾਗੂ ਨਹੀਂ ਹੁੰਦੀ।

ਰਿਹਾਇਸ਼ਾਂ ਦੇ ਮਾਮਲੇ ਵਿੱਚ ਤੁਸੀਂ ਮਨੁੱਖੀ ਹੱਕਾਂ ਨੂੰ ਪ੍ਰਫੁੱਲਤ ਕਰ ਸਕਦੇ ਹੋ

ਰਿਹਾਇਸ਼ਾਂ ਪ੍ਰਦਾਨ ਕਰਨ ਵਾਲੇ ਕਿਰਾਏ ਵਾਲੀਆਂ ਰਿਹਾਇਸ਼ਾਂ ਵਿੱਚ ਵਿਤਕਰੇ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਰੋਕਣ ਅਤੇ ਮਨੁੱਖੀ ਹੱਕਾਂ ਨੂੰ ਸੰਬੋਧਨ ਕਰਨ ਲਈ ਅਨੇਕਾਂ ਕਦਮ ਚੁੱਕ ਸਕਦੇ ਹਨ:

  • ਵਿਤਕਰਾ-ਵਿਰੋਧੀ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਵਿਰੋਧੀ ਨੀਤੀਆਂ
  • ਰੋਕਾਂ ਦੀ ਪੜਚੋਲ ਕਰਨ ਅਤੇ ਇਨ੍ਹਾਂ ਨੂੰ ਹਟਾਉਣ ਲਈ ਵਿਉਂਤਾਂ
  • ਵਿਵਸਥਾ ਦੀਆਂ ਬੇਨਤੀਆਂ `ਤੇ ਕਾਰਵਾਈ ਕਰਨ ਲਈ ਜ਼ਾਬਤੇ
  • ਝਗੜਿਆਂ ਦਾ ਨਿਪਟਾਰਾ ਛੇਤੀ ਅਤੇ ਅਸਰਦਾਰ ਤਰੀਕੇ ਨਾਲ ਕਰਨ ਲਈ ਜ਼ਾਬਤੇ
  • ਸਿੱਖਿਆ ਅਤੇ ਸਿਖਲਾਈ ਦੇ ਪ੍ਰੋਗਰਾਮ

ਇਹ ਗੱਲ ਅਹਿਮ ਹੈ ਕਿ ਜੱਥੇਬੰਦਕ ਨਿਯਮਾਂ, ਨੀਤੀਆਂ, ਜ਼ਾਬਤਿਆਂ, ਫੈਸਲਾ ਕਰਨ ਦੀਆਂ ਕਾਰਵਾਈਆਂ ਅਤੇ ਸੱਭਿਆਚਾਰ ਨਾਲ ਰੋਕਾਂ ਪੈਦਾ ਨਾ ਹੋਣ, ਅਤੇ ਇਹ ਵਿਤਕਰਾ ਪੈਦਾ ਨਾ ਕਰਨ। ਜਿਨ੍ਹਾਂ ਖੇਤਰਾਂ ਵਿੱਚ ਰੋਕਾਂ ਮੌਜੂਦ ਹੋ ਸਕਦੀਆਂ ਹਨ, ਉਹ ਹਨ ਉਡੀਕ-ਸੂਚੀ ਅਤੇ ਹੱਕਦਾਰੀ ਦੀਆਂ ਸ਼ਰਤਾਂ , ਅਤੇ ਮਹਿਮਾਨਾਂ ਬਾਰੇ ਨੀਤੀਆਂ ਅਤੇ ਬੈੱਡਰੂਮਾਂ ਦੀਆਂ ਸ਼ਰਤਾਂ ਸਮੇਤ ਦਾਖ਼ਲਾਕਾਰੀ ਦੇ ਨਿਯਮ।

ਮਨੁੱਖੀ ਹੱਕਾਂ ਦੇ ਕੁੱਝ ਮੁੱਖ ਸਿਧਾਂਤਾਂ ਦੀ ਪਾਲਣਾ ਕਰੋ:

  • ਸਮੁੱਚਤਾ ਭਰਿਆ ਡਿਜਾਈਨ ਬਣਾਓ – ਜਿਸ ਦਾ ਮਤਲਬ ਹੈ ਆਪਣੀ ਇਮਾਰਤ ਡਿਜ਼ਾਈਨ ਕਰਨ, ਨਿਯਮ ਤੈਅ ਕਰਨ ਆਦਿ ਤੋਂ ਪਹਿਲਾਂ ਲੋਕਾਂ ਦੀ ਸੰਭਾਵਤ ਵਿਵਸਥਾ ਨੂੰ ਧਿਆਨ ਵਿੱਚ ਰੱਖੋ ਤਾਂ ਕਿ ਰਿਹਾਇਸ਼ ਨਾਲ ਕੋਈ ਨਵੀਆਂ ਰੋਕਾਂ ਨਾ ਖੜ੍ਹੀਆਂ ਹੋਣ
  • ਮੌਜੂਦ ਰੋਕਾਂ ਦੀ ਪਛਾਣ ਕਰੋ ਅਤੇ ਇਨ੍ਹਾਂ ਨੂੰ ਹਟਾਓ
  • ਵੱਧ ਤੋਂ ਵੱਧ ਏਕੀਕਰਨ ਕਰੋ – ਜਿਸ ਦਾ ਮਤਲਬ ਹੈ ਕਿ ਰਿਹਾਇਸ਼ ਅਤੇ ਪ੍ਰੋਗਰਾਮ ਸਥਾਪਤ ਕਰੋ ਜਿਹੜੇ ਸਮੁੱਚਤਾ-ਭਰਪੂਰ ਹੋਣ, ਜਿਨ੍ਹਾਂ ਵਿੱਚ ਹਰ ਕੋਈ ਹਿੱਸਾ ਲੈ ਸਕੇ
  • ਵਿਅਕਤੀਆਂ ਦੀਆਂ ਲੋੜਾਂ `ਤੇ ਧਿਆਨ ਦਿਓ ਅਤੇ ਸਭ ਤੋਂ ਸਹੀ ਹੱਲ `ਤੇ ਗੌਰ ਕਰੋ

ਕਿਰਾਏ ਦੀਆਂ ਰਿਹਾਇਸ਼ਾਂ ਵਿੱਚ ਮਕਾਨ ਮਾਲਕ ਅਤੇ ਕਿਰਾਏਦਾਰ ਦੀਆਂ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਕਾਰੀ ਲਈ Ontario Human Rights Commission (ਓਨਟੇਰੀਓ ਦੇ ਮਨੁੱਖੀ ਹੱਕਾਂ ਬਾਰੇ ਕਮਿਸ਼ਨ) ਦੀ ਮਨੁੱਖੀ ਹੱਕਾਂ ਅਤੇ ਕਿਰਾਏ ਦੀਆਂ ਰਿਹਾਇਸ਼ਾਂ ਬਾਰੇ ਨੀਤੀ ਵੇਖੋ। ਇਹ ਨੀਤੀ ਅਤੇ ਓ.ਐਚ.ਆਰ.ਸੀ. ਦੀ ਹੋਰ ਜਾਣਕਾਰੀ ਆਨਲਾਈਨ www.ohrc.on.ca ਵਿਖੇ ਉਪਲਬਧ ਹਨ।

ISBN/ISSN
PRINT: | HTML: | PDF:
Attachments

File name File size Actions
Human_rights_in_housing_landlord_brochure-PUNJABI.pdf 152.49 KB Download
Attachments